Explore
i
Home / ਪੰਜਾਬੀ (Punjabi)

ਪੰਜਾਬੀ (Punjabi)

ਪੰਜਾਬੀ ਵਿੱਚ ਜਾਣਕਾਰੀ

ਬ੍ਰਿਮਬੈਂਕ ਕੌਂਸਲ ਤੁਹਾਡੇ ਲਈ ਕਈ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ।

ਅਸੀਂ ਤੁਹਾਡੀ ਮੱਦਦ ਕਿਵੇਂ ਕਰ ਸਕਦੇ ਹਾਂ ਇਹ ਸੁਣਨ ਲਈ ਹੇਠਾਂ 'ਪਲੇਅ' ਬਟਨ 'ਤੇ ਕਲਿੱਕ ਕਰੋ।
00:00 / 00:00

ਬ੍ਰਿਮਬੈਂਕ ਸਿਟੀ ਕੌਂਸਲ ਨਾਲ ਪੰਜਾਬੀ ਵਿੱਚ ਕਿਵੇਂ ਸੰਪਰਕ ਕੀਤਾ ਜਾਵੇ

ਸਾਡੇ ਨਾਲ ਪੰਜਾਬੀ ਵਿੱਚ ਸੰਪਰਕ ਕਰਨ ਲਈ, TIS ਨੈਸ਼ਨਲ ਇੰਟਰਪ੍ਰੇਟਿੰਗ ਸਰਵਿਸ ਨੂੰ 131 450 'ਤੇ ਫ਼ੋਨ ਕਰੋ। ਜਦੋਂ ਤੁਹਾਡੀ ਕਾਲ ਦਾ ਜਵਾਬ ਦਿੱਤਾ ਜਾਂਦਾ ਹੈ, ਤਾਂ ਕਿਰਪਾ ਕਰਕੇ ਆਪਣੀ ਭਾਸ਼ਾ ਦਾ ਨਾਮ ਅੰਗਰੇਜ਼ੀ ਵਿੱਚ ਕਹੋ ਅਤੇ ਬ੍ਰਿਮਬੈਂਕ ਸਿਟੀ ਕੌਂਸਲ ਨਾਲ 9249 4000 'ਤੇ ਗੱਲ ਕਰਵਾਉਣ ਲਈ ਕਹੋ।

ਇਹ ਲਾਗਤ ਲੋਕਲ ਫ਼ੋਨ ਕਾਲ ਦੇ ਬਰਾਬਰ ਹੁੰਦੀ ਹੈ।

ਤੁਸੀਂ ਅੱਜ ਕਿਹੜੀ ਜਾਣਕਾਰੀ ਦੀ ਭਾਲ ਕਰ ਰਹੇ ਹੋ?

ਰੀਸਾਈਕਲਿੰਗ, ਕੂੜਾ-ਕਰਕਟ ਅਤੇ ਰਹਿੰਦ-ਖੂਹੰਦ ਇਕੱਠਾ ਕਰਨ ਬਾਰੇ

ਲਾਲ ਜਾਂ ਗੂੜ੍ਹੇ ਹਰੇ ਰੰਗ ਦੇ ਢੱਕਣ ਵਾਲੇ ਕੂੜੇਦਾਨਾਂ ਨੂੰ ਹਰ ਹਫ਼ਤੇ ਖ਼ਾਲੀ ਕੀਤਾ ਜਾਂਦਾ ਹੈ।

ਪੀਲੇ ਰੰਗ ਦੇ ਢੱਕਣ ਵਾਲੇ ਰੀਸਾਈਕਲਿੰਗ ਕੂੜੇਦਾਨਾਂ ਨੂੰ ਹਰ ਦੂਜੇ ਹਫ਼ਤੇ ਖ਼ਾਲੀ ਕੀਤਾ ਜਾਂਦਾ ਹੈ।

ਜੇਕਰ ਤੁਸੀਂ ਆਰਡਰ ਕੀਤਾ ਹੋਇਆ ਹੈ, ਤਾਂ ਹਰ ਦੂਜੇ ਹਫ਼ਤੇ ਹਲਕੇ ਹਰੇ ਰੰਗ ਦੇ ਢੱਕਣ ਵਾਲੇ ਹਰੇ ਕੂੜੇ ਵਾਲੇ ਕੂੜੇਦਾਨ ਨੂੰ ਖ਼ਾਲੀ ਕੀਤਾ ਜਾਂਦਾ ਹੈ।

ਤੁਸੀਂ ਸਾਡੇ ਨਾਲ ਸੰਪਰਕ ਕਰਕੇ ਹਰੇ ਕੂੜੇ ਵਾਲੇ ਕੂੜੇਦਾਨ ਦਾ ਆਰਡਰ ਦੇ ਸਕਦੇ ਹੋ।

ਤੁਸੀਂ ਹਰ ਸਾਲ ਆਪਣੇ ਘਰ ਵਿੱਚੋਂ ਇੱਕ ਵਾਰ ਮੁਫ਼ਤ ਵਿੱਚ ਸਖ਼ਤ ਕੂੜਾ-ਕਰਕਟ (ਹਾਰਡ ਵੇਸਟ) ਚੁੱਕਣ ਲਈ ਵੀ ਬੁੱਕ ਕਰ ਸਕਦੇ ਹੋ।

00:00 / 00:00

ਜੇਕਰ ਤੁਹਾਡੇ ਕੋਲ ਘਰ ਵਿੱਚ ਕੌਂਸਲ ਦਾ ਗ੍ਰੀਨ ਵੇਸਟ ਬਿਨ (ਘਾਹ ਵਾਲਾ ਹਰਾ ਕੂੜੇਦਾਨ) ਹੈ ਤਾਂ ਤੁਸੀਂ ਹੁਣ 1 ਜੁਲਾਈ 2022 ਤੋਂ ਇਸ ਵਿੱਚ ਕੱਚੇ ਅਤੇ ਪਕਾਏ ਹੋਏ ਭੋਜਨ ਸੁੱਟ ਸਕਦੇ ਹੋ, ਜਿਸ ਵਿੱਚ ਫਲ, ਸਬਜ਼ੀਆਂ, ਮੀਟ, ਸਮੁੰਦਰੀ ਭੋਜਨ, ਹੱਡੀਆਂ, ਨੂਡਲਜ਼, ਚੌਲ, ਅੰਡੇ ਦੇ ਛਿਲਕੇ, ਬਰੈੱਡ, ਡੇਅਰੀ, ਪੀਸੀ ਹੋਈ ਕੌਫੀ ਅਤੇ ਚਾਹ ਦੀਆਂ ਪੱਤੀਆਂ ਸ਼ਾਮਲ ਹਨ।
 
ਜ਼ਿਆਦਾਤਰ ਚੀਜ਼ਾਂ ਜੋ ਤੁਸੀਂ ਬਗੀਚੇ ਵਿੱਚ ਉਗਾ ਸਕਦੇ ਹੋ ਜਾਂ ਖਾ ਸਕਦੇ ਹੋ ਉਹ ਹੁਣ ਤੁਹਾਡੇ ਹਰੇ ਕੂੜੇਦਾਨ ਵਿੱਚ ਸੁੱਟੀਆਂ ਜਾ ਸਕਦੀਆਂ ਹਨ।
 
ਆਪਣੇ ਹਰੇ ਕੂੜੇਦਾਨ ਵਿੱਚ ਪਲਾਸਟਿਕ ਦੀਆਂ ਚੀਜ਼ਾਂ ਜਾਂ ਪਲਾਸਟਿਕ ਦੀਆਂ ਥੈਲੀਆਂ, ਕੌਫੀ ਦੀਆਂ ਪੌਡਾਂ, ਚਾਹ ਦੀਆਂ ਥੈਲੀਆਂ, ਕਾਗਜ਼, ਕੱਛੀਆਂ ਜਾਂ ਜਾਨਵਰਾਂ ਦੀ ਟੱਟੀ ਨਾ ਪਾਓ।
 
ਤੁਹਾਡੇ ਹਰੇ ਕੂੜੇਦਾਨ ਵਿੱਚ ਭੋਜਨ ਦੀ ਰਹਿੰਦ-ਖੂੰਹਦ ਨੂੰ ਪਾਉਣ ਲਈ ਕੋਈ ਵਾਧੂ ਖ਼ਰਚਾ ਨਹੀਂ ਦੇਣਾ ਪੈਂਦਾ ਹੈ, ਅਤੇ ਹਰੇ ਕੂੜੇਦਾਨ ਨੂੰ ਇਕੱਠਾ ਕਰਨ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਹੈ।

ਸਿਖਰ 'ਤੇ ਵਾਪਸ ਜਾਓ

ਲਾਇਬ੍ਰੇਰੀਆਂ

ਬ੍ਰਿਮਬੈਂਕ ਵਿੱਚ ਪੰਜ ਲਾਇਬ੍ਰੇਰੀਆਂ ਹਨ - ਡੀਅਰ ਪਾਰਕ, ​​ਕੀਲੋਰ, ਸੇਂਟ ਐਲਬਨਸ, ਸਨਸ਼ਾਈਨ ਅਤੇ ਸਿਡਨਹੈਮ। ਸਾਰੀਆਂ ਬ੍ਰਿਮਬੈਂਕ ਲਾਇਬ੍ਰੇਰੀਆਂ ਜਨਤਕ ਛੁੱਟੀਆਂ ਵਾਲੇ ਦਿਨ ਬੰਦ ਰਹਿੰਦੀਆਂ ਹਨ।

ਲਾਇਬ੍ਰੇਰੀ ਦੀ ਮੈਂਬਰਸ਼ਿਪ ਭਾਈਚਾਰੇ ਦੇ ਸਾਰੇ ਮੈਂਬਰਾਂ ਲਈ ਮੁਫ਼ਤ ਹੈ।

ਸਾਰੀਆਂ ਲਾਇਬ੍ਰੇਰੀਆਂ ਵਿੱਚ Wi-Fi ਅਤੇ ਜਨਤਕ ਕੰਪਿਊਟਰ ਬਿਨਾਂ ਕਿਸੇ ਖ਼ਰਚੇ ਦੇ ਵਰਤਣ ਲਈ ਉਪਲਬਧ ਹਨ।

ਸਾਡੇ ਕੋਲ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਕਿਤਾਬਾਂ, ਰਸਾਲੇ ਅਤੇ ਹੋਰ ਸਰੋਤ ਹਨ। ਇਹ ਤੁਹਾਡੇ ਲਈ ਉਧਾਰ ਲੈ ਕੇ ਜਾਣ ਜਾਂ ਲਾਇਬ੍ਰੇਰੀ ਵਿੱਚ ਪੜ੍ਹਨ ਲਈ ਉਪਲਬਧ ਹਨ।

ਤੁਸੀਂ ਲਾਇਬ੍ਰੇਰੀ ਨਾਲ ਔਨਲਾਈਨ ਤਰੀਕੇ ਨਾਲ ਵੀ ਜੁੜ ਸਕਦੇ ਹੋ ਜਾਂ ਮੱਦਦ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ

ਸਿਖਰ 'ਤੇ ਵਾਪਸ ਜਾਓ

ਦਰਾਂ (ਰੇਟ)

ਆਸਟ੍ਰੇਲੀਆ ਭਰ ਵਿੱਚ ਸਾਰੇ ਜਾਇਦਾਦੀ ਮਾਲਕ ਭਾਈਚਾਰੇ ਨੂੰ ਮਹੱਤਵਪੂਰਨ ਸੇਵਾਵਾਂ ਜਿਵੇਂ ਕਿ ਸਥਾਨਕ ਸੜਕਾਂ, ਲਾਇਬ੍ਰੇਰੀਆਂ, ਖੇਡ ਦੇ ਵਿਸ਼ੇਸ਼ ਮੈਦਾਨ, ਪਾਰਕ ਅਤੇ ਖੇਡ ਦੇ ਮੈਦਾਨ, ਕੂੜਾ-ਕਰਕਟ ਅਤੇ ਰੀਸਾਈਕਲਿੰਗ ਸੇਵਾਵਾਂ ਪ੍ਰਦਾਨ ਕਰਨ ਲਈ ਆਪਣੀ ਸਥਾਨਕ ਕੌਂਸਲ ਨੂੰ ਰੇਟ ਅਦਾ ਕਰਦੇ ਹਨ।

ਰੇਟਾਂ ਦਾ ਭੁਗਤਾਨ ਹਰੇਕ ਵਿੱਤੀ ਸਾਲ ਦੀ ਸ਼ੁਰੂਆਤ 'ਤੇ ਜਾਂ ਤਿਮਾਹੀ 'ਤੇ ਹੁੰਦਾ ਹੈ:

  • 30 ਸਤੰਬਰ

  • 30 ਨਵੰਬਰ

  • 28 ਫਰਵਰੀ

  • 31 ਮਈ

ਜੇਕਰ ਤੁਸੀਂ ਤੈਅ ਮਿਤੀ ਤੱਕ ਆਪਣੇ ਰੇਟਾਂ ਦਾ ਭੁਗਤਾਨ ਨਹੀਂ ਕਰ ਸਕਦੇ ਹੋ, ਤਾਂ ਕਿਰਪਾ ਕਰਕੇ ਕੋਈ ਢੁੱਕਵਾਂ ਭੁਗਤਾਨ ਪ੍ਰਬੰਧ ਕਰਨ ਲਈ ਸਾਡੇ ਨਾਲ ਸੰਪਰਕ ਕਰੋ, ਜਾਂ ਤੁਸੀਂ ਹਾਰਡਸ਼ਿਪ ਐਪਲੀਕੇਸ਼ਨ ਫਾਰਮ (ਵਿੱਤੀ ਤੰਗੀ ਵਾਲਾ ਅਰਜ਼ੀ ਫਾਰਮ) ਭਰ ਸਕਦੇ ਹੋ।

ਸਿਖਰ 'ਤੇ ਵਾਪਸ ਜਾਓ

ਪਾਲਤੂ ਜਾਨਵਰਾਂ ਦੀ ਰਜਿਸਟ੍ਰੇਸ਼ਨ - ਕੁੱਤੇ ਅਤੇ ਬਿੱਲੀਆਂ

ਬ੍ਰਿਮਬੈਂਕ ਵਿੱਚ 3 ਮਹੀਨਿਆਂ ਤੋਂ ਵੱਧ ਉਮਰ ਦੇ ਸਾਰੇ ਕੁੱਤਿਆਂ ਅਤੇ ਬਿੱਲੀਆਂ ਨੂੰ ਮਾਈਕ੍ਰੋਚਿੱਪਡ, ਡੀਸੈਕਸਡ (ਨਸਬੰਦੀ) ਅਤੇ ਕੌਂਸਲ ਨਾਲ ਰਜਿਸਟਰਡ ਹੋਣਾ ਚਾਹੀਦਾ ਹੈ। ਪਾਲਤੂ ਜਾਨਵਰਾਂ ਦੀ ਰਜਿਸਟ੍ਰੇਸ਼ਨ ਕਾਨੂੰਨ ਦੁਆਰਾ ਲੋੜੀਂਦੀ ਹੈ।

ਆਪਣੇ ਪਾਲਤੂ ਜਾਨਵਰ ਨੂੰ ਪਹਿਲੀ ਵਾਰ ਰਜਿਸਟਰ ਕਰਨ ਲਈ ਤੁਹਾਨੂੰ ਇਹਨਾਂ ਦੀ ਲੋੜ ਪਵੇਗੀ:

  • ਆਪਣੇ ਪਾਲਤੂ ਜਾਨਵਰ ਦੇ ਡੀਸੈਕਸਿੰਗ (ਨਸਬੰਦੀ) ਸਰਟੀਫਿਕੇਟ ਦੀ ਕਾਪੀ ਦੀ

  • ਆਪਣੇ ਪਾਲਤੂ ਜਾਨਵਰ ਦੇ ਮਾਈਕ੍ਰੋਚਿੱਪ ਨੰਬਰ ਦੀ।

ਪਾਲਤੂ ਜਾਨਵਰਾਂ ਦੀ ਰਜਿਸਟ੍ਰੇਸ਼ਨ ਦਾ ਭੁਗਤਾਨ ਹਰ ਸਾਲ 10 ਅਪ੍ਰੈਲ ਤੱਕ ਕਰਨਾ ਲਾਜ਼ਮੀ ਹੈ। ਅਸੀਂ ਤੁਹਾਨੂੰ ਇਹ ਦੱਸਣ ਲਈ ਹਰ ਸਾਲ ਇੱਕ ਚਿੱਠੀ ਭੇਜਾਂਗੇ ਕਿ ਨਵਿਆਉਣ ਦੀ ਫ਼ੀਸ ਕਦੋਂ ਦੇਣੀ ਹੈ।

ਆਪਣੇ ਕੁੱਤੇ ਜਾਂ ਬਿੱਲੀ ਨੂੰ ਰਜਿਸਟਰ ਕਰਨ ਲਈ, ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ

ਸਿਖਰ 'ਤੇ ਵਾਪਸ ਜਾਓ

ਕੋਰੋਨਾਵਾਇਰਸ (COVID-19)

ਨੇਬਰਹੁੱਡ ਹਾਊਸ ਅਤੇ ਕਮਿਊਨਿਟੀ ਸੈਂਟਰ

ਅਸੀਂ ਆਪਣੇ ਕਮਿਊਨਿਟੀ ਸੈਂਟਰਾਂ, ਨੇਬਰਹੁੱਡ ਹਾਊਸ ਅਤੇ ਕਲਾ ਕੇਂਦਰਾਂ ਵਿੱਚ ਬਹੁਤ ਸਾਰੇ ਵੱਖ-ਵੱਖ ਪ੍ਰੋਗਰਾਮ ਚਲਾਉਂਦੇ ਹਾਂ ਜਿਨ੍ਹਾਂ ਵਿੱਚ ਤੁਸੀਂ ਬਿਨਾਂ ਕਿਸੇ ਖ਼ਰਚੇ ਜਾਂ ਘੱਟ ਲਾਗਤ ਦੇ ਭਾਗ ਲੈ ਸਕਦੇ ਹੋ।

ਸਾਡੇ ਕੋਲ ਹਰ ਉਮਰ, ਪੜਾਵਾਂ ਅਤੇ ਯੋਗਤਾਵਾਂ ਲਈ ਕਲਾਸਾਂ ਹਨ, ਜਿੰਨ੍ਹਾਂ ਵਿੱਚ ਸ਼ਾਮਲ ਹਨ:

  • ਕਲਾ, ਸ਼ਿਲਪਕਾਰੀ ਅਤੇ ਕਿਤਾਬਾਂ

  • ਖਾਣਾ ਪਕਾਉਣਾ

  • ਕੰਪਿਊਟਰ ਅਤੇ ਤਕਨਾਲੋਜੀ

  • ਪਰਿਵਾਰਕ ਗਤੀਵਿਧੀਆਂ

  • ਸਿਹਤ ਅਤੇ ਤੰਦਰੁਸਤੀ

  • ਨੌਕਰੀਆਂ, ਕਾਰੋਬਾਰੀ ਹੁਨਰ ਅਤੇ ਵਿੱਤ ਸੰਬੰਧੀ

  • ਭਾਸ਼ਾ, ਟਿਊਸ਼ਨ ਅਤੇ ਸਿੱਖਿਆ

  • ਸੰਗੀਤ ਅਤੇ ਨਾਚ

  • ਸਮਾਜਿਕ ਗਤੀਵਿਧੀਆਂ ਅਤੇ ਖੇਡਾਂ

  • ਚਿਰ-ਟਿਕਾਊ ਢੰਗ ਨਾਲ ਜਿਊਣਾ

ਹੋਰ ਜਾਣਨ ਲਈ ਜਾਂ ਰਜਿਸਟਰ ਕਰਨ ਲਈ, ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ

ਸਿਖਰ 'ਤੇ ਵਾਪਸ ਜਾਓ

ਪਰਿਵਾਰਾਂ ਅਤੇ ਛੋਟੇ ਬੱਚਿਆਂ ਲਈ ਸੇਵਾਵਾਂ

ਮਾਂ ਅਤੇ ਬੱਚੇ ਦੀ ਸਿਹਤ

ਸਾਡੀਆਂ ਰਜਿਸਟਰਡ ਨਰਸਾਂ ਤੁਹਾਡੇ ਬੱਚੇ ਦੀ ਦੇਖਭਾਲ ਅਤੇ ਸਿਹਤ ਬਾਰੇ ਜਾਣਕਾਰੀ ਅਤੇ ਸਲਾਹ ਦਿੰਦੀਆਂ ਹਨ। ਇਹ ਸੇਵਾ ਜਨਮ ਤੋਂ ਲੈ ਕੇ ਸਕੂਲੀ ਉਮਰ ਤੱਕ ਦੇ ਬੱਚਿਆਂ ਲਈ ਬਿਨਾਂ ਕਿਸੇ ਫ਼ੀਸ ਦੇ ਉਪਲਬਧ ਹੈ।

Childhood Immunisation Program (ਬਚਪਨ ਦਾ ਟੀਕਾਕਰਨ ਪ੍ਰੋਗਰਾਮ)

ਸਾਡਾ ਬਚਪਨ ਦਾ ਟੀਕਾਕਰਨ ਪ੍ਰੋਗਰਾਮ ਰਜਿਸਟਰਡ ਨਰਸਾਂ ਦੁਆਰਾ ਮੁਹੱਈਆ ਕੀਤਾ ਜਾਂਦਾ ਹੈ। ਬ੍ਰਿਮਬੈਂਕ ਵਿੱਚ ਕਈ ਥਾਵਾਂ 'ਤੇ ਟੀਕਾਕਰਨ ਸੈਸ਼ਨ ਨਿਯਮਿਤ ਤੌਰ 'ਤੇ ਆਯੋਜਿਤ ਕੀਤੇ ਜਾਂਦੇ ਹਨ।

ਜੇਕਰ ਤੁਹਾਡੇ ਬੱਚੇ ਦਾ ਵਿਦੇਸ਼ ਵਿੱਚ ਟੀਕਾਕਰਨ ਹੋਇਆ ਹੈ ਤਾਂ ਤੁਸੀਂ ਇਹ ਯਕੀਨੀ ਬਣਾਉਣ ਲਈ ਕਿ ਇਹ ਆਸਟ੍ਰੇਲੀਅਨ ਲੋੜਾਂ ਨੂੰ ਪੂਰਾ ਕਰਦਾ ਹੈ, ਉਸ ਦੇ ਟੀਕਾਕਰਨ ਇਤਿਹਾਸ ਦੀ ਸਮੀਖਿਆ ਕਰਨ ਲਈ ਕਹਿ ਸਕਦੇ ਹੋ।  

ਤੁਸੀਂ ਇਸ ਲਈ ਇਤਿਹਾਸਕ ਬਿਓਰਾ (ਹਿਸਟਰੀ ਸਟੇਟਮੈਂਟ) ਅਤੇ 'ਕੈਚ ਅੱਪ ਪ੍ਰੋਗਰਾਮ' ਆਪਣੇ ਡਾਕਟਰ (ਜੀਪੀ) ਤੋਂ ਜਾਂ ਕੌਂਸਲ ਰਾਹੀਂ ਅਪੋਇੰਟਮੈਂਟ ਬਣਾ ਕੇ ਪੁੱਛ ਸਕਦੇ ਹੋ।

ਪਲੇਅ-ਗਰੁੱਪ ਅਤੇ ਸਹਾਇਤਾ ਪ੍ਰਾਪਤ ਪਲੇਅ-ਗਰੁੱਪ

ਪਲੇਅ-ਗਰੁੱਪ ਇੱਕ ਗੈਰ ਰਸਮੀ ਸੈਸ਼ਨ ਹੁੰਦਾ ਹੈ ਜਿੱਥੇ ਮਾਵਾਂ, ਪਿਤਾ, ਦਾਦਾ-ਦਾਦੀ/ਨਾਨਾ-ਨਾਨੀ, ਦੇਖਭਾਲ ਕਰਨ ਵਾਲੇ, ਬੱਚੇ ਅਤੇ ਛੋਟੇ ਬਾਲ ਇੱਕ ਅਰਾਮਦੇਹ ਮਾਹੌਲ ਵਿੱਚ ਮਿਲਦੇ ਹਨ। ਤੁਹਾਡੇ ਅਤੇ ਤੁਹਾਡੇ ਬੱਚੇ ਲਈ ਢੁੱਕਵਾਂ ਪਲੇਅ-ਗਰੁੱਪ ਲੱਭਣ ਲਈ, ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ

ਕਿੰਡਰਗਾਰਟਨ ਵਿੱਚ ਦਾਖਲਾ

ਵਿਕਟੋਰੀਆ ਵਿੱਚ ਸਾਰੇ ਬੱਚੇ ਸਕੂਲ ਤੋਂ ਪਹਿਲਾਂ ਵਾਲੇ ਆਪਣੇ ਸਾਲ ਵਿੱਚ ਹਰ ਹਫ਼ਤੇ ਕਿੰਡਰਗਾਰਟਨ ਵਿੱਚ 15 ਘੰਟੇ ਲਈ ਜਾ ਸਕਦੇ ਹਨ - ਜਿੱਥੇ ਉਹ ਆਪਣੀ ਹਾਜ਼ਰੀ ਦੇ ਸਾਲ ਵਿੱਚ 30 ਅਪ੍ਰੈਲ ਤੋਂ ਪਹਿਲਾਂ 4 ਸਾਲ ਦੀ ਉਮਰ ਦੇ ਹੋ ਜਾਂਦੇ ਹਨ।

ਤੁਸੀਂ ਇਸ ਵੈੱਬਸਾਈਟ 'ਤੇ ਆਪਣੇ ਬੱਚੇ ਨੂੰ ਕਿੰਡਰਗਾਰਟਨ ਲਈ ਰਜਿਸਟਰ ਕਰ ਸਕਦੇ ਹੋ। ਜੇਕਰ ਤੁਹਾਨੂੰ ਆਪਣੇ ਬੱਚੇ ਨੂੰ ਰਜਿਸਟਰ ਕਰਨ ਵਿੱਚ ਮੱਦਦ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ

ਸਿਖਰ 'ਤੇ ਵਾਪਸ ਜਾਓ

ਯੁਵਕ ਸੇਵਾਵਾਂ

ਬ੍ਰਿਮਬੈਂਕ ਯੂਥ ਸਰਵਿਸਿਜ਼ (ਯੁਵਕ ਸੇਵਾਵਾਂ) 10-25 ਸਾਲ ਦੀ ਉਮਰ ਦੇ ਨੌਜਵਾਨਾਂ ਨਾਲ ਕੰਮ ਕਰਦੀਆਂ ਹਨ ਜੋ ਬ੍ਰਿਮਬੈਂਕ ਵਿੱਚ ਰਹਿੰਦੇ ਹਨ, ਕੰਮ ਕਰਦੇ ਹਨ, ਪੜ੍ਹਦੇ ਕਰਦੇ ਹਨ ਜਾਂ ਸਮਾਜਕ ਮੇਲ-ਜੋਲ ਕਰਦੇ ਕਰਦੇ ਹਨ ਤਾਂ ਜੋ ਉਹਨਾਂ ਨੂੰ ਸਿੱਖਿਆ, ਸਿਹਤ ਅਤੇ ਤੰਦਰੁਸਤੀ, ਮਨੋਰੰਜਨ ਅਤੇ ਰੁਜ਼ਗਾਰ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਿੱਚ ਸਹਾਇਤਾ ਕੀਤੀ ਜਾ ਸਕੇ।

ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ

ਸਿਖਰ 'ਤੇ ਵਾਪਸ ਜਾਓ

ਬਜ਼ੁਰਗਾਂ ਲਈ ਸੇਵਾਵਾਂ

ਅਸੀਂ ਬਜ਼ੁਰਗਾਂ ਨੂੰ ਕਮਿਊਨਿਟੀ ਵਿੱਚ ਸਰਗਰਮ ਰਹਿਣ ਵਿੱਚ ਮੱਦਦ ਕਰਨ ਲਈ ਸਹਾਇਤਾ ਸੇਵਾਵਾਂ ਪ੍ਰਦਾਨ ਕਰਦੇ ਹਾਂ ਅਤੇ ਭੋਜਨ ਡਿਲੀਵਰ ਕਰਕੇ, ਘਰ ਦਾ ਰੱਖ-ਰਖਾਵ, ਅਤੇ ਘਰ ਵਿੱਚ ਦੇਖਭਾਲ ਸੇਵਾਵਾਂ ਰਾਹੀਂ ਆਤਮ-ਨਿਰਭਰ ਜੀਵਨ ਬਰਕਰਾਰ ਰੱਖਣ ਵਿੱਚ ਸਹਾਇਤਾ ਕਰਦੇ ਹਾਂ।

ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ

ਬ੍ਰਿਮਬੈਂਕ ਕਮਿਊਨਿਟੀ ਰਜਿਸਟਰ

ਜੇਕਰ ਤੁਸੀਂ ਬ੍ਰਿਮਬੈਂਕ ਵਿੱਚ ਰਹਿੰਦੇ ਹੋ, 50 ਸਾਲ ਤੋਂ ਵੱਧ ਉਮਰ ਦੇ ਹੋ ਜਾਂ ਤੁਹਾਨੂੰ ਕੋਈ ਅਪਾਹਜਤਾ ਹੈ, ਤਾਂ ਤੁਸੀਂ ਨਿਯਮਤ ਫ਼ੋਨ ਕਾਲਾਂ ਪ੍ਰਾਪਤ ਕਰਨ ਲਈ ਬ੍ਰਿਮਬੈਂਕ ਕਮਿਊਨਿਟੀ ਰਜਿਸਟਰ ਵਿੱਚ ਸ਼ਾਮਲ ਹੋ ਸਕਦੇ ਹੋ ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਠੀਕ ਹੋ, ਅਤੇ ਕਿਸੇ ਦੁਰਘਟਨਾ ਦੀ ਸਥਿਤੀ ਵਿੱਚ ID ਕਾਰਡ ਪ੍ਰਾਪਤ ਕਰਨ ਲਈ।

ਸ਼ਾਮਲ ਹੋਣਾ ਮੁਫ਼ਤ ਹੈ ਅਤੇ ਇਹ ਸੇਵਾ ਗੁਪਤ ਅਤੇ ਸੁਰੱਖਿਅਤ ਹੈ।

ਹੋਰ ਜਾਣਕਾਰੀ ਲਈ, ਸਾਡੇ ਨਾਲ ਸੰਪਰਕ ਕਰੋ

ਸਿਖਰ 'ਤੇ ਵਾਪਸ ਜਾਓ

ਕਲਾ ਅਤੇ ਸੱਭਿਆਚਾਰਕ ਪ੍ਰੋਗਰਾਮ

ਅਸੀਂ ਆਪਣੇ ਕਮਿਊਨਿਟੀ ਅਤੇ ਆਰਟਸ ਸੈਂਟਰਾਂ, ਨੇਬਰਹੁੱਡ ਹਾਊਸਾਂ ਅਤੇ ਦ ਬੋਵੇਰੀ ਥੀਏਟਰ, ਸੇਂਟ ਐਲਬਨਸ ਵਿਖੇ ਵਿਆਪਕ ਕਲਾ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਹਾਂ।

ਵਧੇਰੇ ਜਾਣਕਾਰੀ Creative Brimbank (ਕਰੀਏਟਿਵ ਬ੍ਰਿਮਬੈਂਕ) ਦੀ ਵੈੱਬਸਾਈਟ 'ਤੇ ਲੱਭੀ ਜਾ ਸਕਦੀ ਹੈ, ਜਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ

ਸਿਖਰ 'ਤੇ ਵਾਪਸ ਜਾਓ

ਪਾਰਕ, ​​ਖੇਡ ਦੇ ਮੈਦਾਨ, ਪੈਦਲ ਅਤੇ ਸਾਈਕਲ ਮਾਰਗ

ਸਾਡੇ ਪਾਰਕ, ​​ਖੇਡ ਦੇ ਮੈਦਾਨ, ਪੈਦਲ ਅਤੇ ਸਾਈਕਲ ਮਾਰਗ ਹਰ ਕਿਸੇ ਲਈ ਆਨੰਦ ਲੈਣ ਲਈ ਖੁੱਲ੍ਹੇ ਹਨ।

ਸਾਡੇ ਬਹੁਤ ਸਾਰੇ ਪਾਰਕਾਂ ਵਿੱਚ ਜਨਤਕ ਬਾਰ-ਬੇ-ਕਿਊ, ਕਸਰਤ ਕਰਨ ਵਾਲੇ ਉਪਕਰਣ ਅਤੇ ਟਾਇਲਟ ਹਨ।

ਤੁਸੀਂ ਇਸ ਵੈੱਬਸਾਈਟ 'ਤੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਸਿਖਰ 'ਤੇ ਵਾਪਸ ਜਾਓ

ਮਨੋਰੰਜਨ ਕੇਂਦਰ, ਖੇਡਾਂ ਅਤੇ ਮਨੋਰੰਜਨ ਸਹੂਲਤਾਂ

ਸਵੀਮਿੰਗ ਪੂਲ, ਗਰੁੱਪ ਫਿਟਨੈਸ ਕਲਾਸਾਂ ਅਤੇ ਜਿਮਨੇਜ਼ੀਅਮ ਤੱਕ ਪਹੁੰਚ ਕਰਨ ਲਈ Sunshine Leisure Centre (ਸਨਸ਼ਾਈਨ ਲੇਜ਼ਰ ਸੈਂਟਰ) ਜਾਂ Brimbank Aquatic and Wellness Centre (ਬ੍ਰਿਮਬੈਂਕ ਐਕੁਆਟਿਕ ਐਂਡ ਵੈਲਨੈੱਸ ਸੈਂਟਰ) (2022 ਦੀ ਸ਼ੁਰੂਆਤ) ਵਿੱਚ ਸ਼ਾਮਲ ਹੋਵੋ।

ਤੁਸੀਂ Keilor Basketball Netball Stadium (ਕੀਲੋਰ ਬਾਸਕਟਬਾਲ ਨੈੱਟਬਾਲ ਸਟੇਡੀਅਮ) ਵਿਖੇ ਬਾਸਕਟਬਾਲ, ਨੈੱਟਬਾਲ ਜਾਂ ਵਾਲੀਬਾਲ ਖੇਡ ਸਕਦੇ ਹੋ।

ਕੌਂਸਲ ਸਥਾਨਕ ਸਪੋਰਟਸ ਕਲੱਬਾਂ ਨੂੰ ਵਰਤਣ ਲਈ ਪੂਰੇ ਸ਼ਹਿਰ ਵਿੱਚ ਖੇਡਾਂ ਲਈ ਬਹੁਤ ਸਾਰੇ ਰਾਖਵੇਂ ਸਥਾਨ ਅਤੇ ਸਹੂਲਤਾਂ ਵੀ ਪ੍ਰਦਾਨ ਕਰਦੀ ਹੈ। ਨਵੇਂ ਮੈਂਬਰਾਂ ਦਾ ਸੁਆਗਤ ਹੈ।

ਹੋਰ ਜਾਣਨ ਲਈ, ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ

ਸਿਖਰ 'ਤੇ ਵਾਪਸ ਜਾਓ

ਯੋਜਨਾਬੰਦੀ ਅਤੇ ਬਿਲਡਿੰਗ ਪਰਮਿਟ

ਜੇਕਰ ਤੁਸੀਂ ਆਪਣੀ ਜਾਇਦਾਦ ਨੂੰ ਹਿੱਸਿਆਂ ਵਿੱਚ ਵੰਡਣਾ ਚਾਹੁੰਦੇ ਹੋ, ਕਿਸੇ ਇਮਾਰਤ ਨੂੰ ਬਣਾਉਣਾ, ਵਧਾਉਣਾ ਜਾਂ ਢਾਹੁਣਾ ਚਾਹੁੰਦੇ ਹੋ ਤਾਂ ਤੁਹਾਨੂੰ ਯੋਜਨਾਬੰਦੀ ਜਾਂ ਬਿਲਡਿੰਗ ਪਰਮਿਟ ਦੀ ਲੋੜ ਹੋ ਸਕਦੀ ਹੈ।

ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ

ਸਿਖਰ 'ਤੇ ਵਾਪਸ ਜਾਓ

ਸਥਾਨਕ ਸੜਕਾਂ, ਫੁੱਟਪਾਥ, ਰਿਜ਼ਰਵ ਅਤੇ ਰੁੱਖ

ਕੌਂਸਲ ਬ੍ਰਿਮਬੈਂਕ ਦੀਆਂ ਸਾਰੀਆਂ ਸਥਾਨਕ ਸੜਕਾਂ, ਫੁੱਟਪਾਥਾਂ, ਪਾਰਕਾਂ (ਰਿਜ਼ਰਵਾਂ) ਅਤੇ ਦਰਖਤਾਂ ਦਾ ਪ੍ਰਬੰਧਨ ਕਰਦੀ ਹੈ।

ਜੇਕਰ ਤੁਸੀਂ ਕਿਸੇ ਸਥਾਨਕ ਸੜਕ, ਫੁੱਟਪਾਥ, ਪਾਰਕ (ਰਿਜ਼ਰਵ) ਜਾਂ ਰੁੱਖ ਨਾਲ ਕੋਈ ਸਮੱਸਿਆ ਦੇਖਦੇ ਹੋ ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰਕੇ ਸਾਨੂੰ ਦੱਸੋ।

ਸਿਖਰ 'ਤੇ ਵਾਪਸ ਜਾਓ

ਹੋਰ ਜਾਣਕਾਰੀ

Brimbank City Council respectfully acknowledges and recognises Wurundjeri and Bunurong Peoples as the Traditional Custodian of this land and pays respect to their Elders, past , present and future.

Copyright © Brimbank City Council